“ਵਿਦੇਸ਼ ’ਚ ਪੜ੍ਹਨ ਤੇ ਰੋਜ਼ਗਾਰ ਦੇ ਚਾਹਵਾਨ ਉਮੀਦਵਾਰ ਮੁਫ਼ਤ ਕਾਊਂਸਲਿੰਗ ਲਈ 25 ਤੱਕ ਕਰਵਾਉਣ ਰਜਿਸਟਰੇਸ਼ਨ”

HNI-logo

“ਵਿਦੇਸ਼ ’ਚ ਪੜ੍ਹਨ ਤੇ ਰੋਜ਼ਗਾਰ ਦੇ ਚਾਹਵਾਨ ਉਮੀਦਵਾਰ ਮੁਫ਼ਤ ਕਾਊਂਸਲਿੰਗ ਲਈ 25 ਤੱਕ ਕਰਵਾਉਣ ਰਜਿਸਟਰੇਸ਼ਨ”

(HNI ਬਿਊਰੋ ):  ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਵਿਦੇਸ਼ ਵਿੱਚ ਪੜ੍ਹਨ ਅਤੇ ਰੋਜ਼ਗਾਰ ਦੇ ਚਾਹਵਾਨ ਨੌਜਵਾਨਾਂ ਲਈ ਪਹਿਲੇ ਰਾਊਂਡ ਦੀ ਕਾਊਂਸÇਲੰਗ 1 ਮਾਰਚ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 31 ਮਾਰਚ ਤੱਕ ਜਾਰੀ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜਗਾਰ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਦੇ ਚਾਹਵਾਨ ਉਮੀਦਵਾਰ ਕਾਊਂਸÇਲੰਗ ਲਈ 25 ਫਰਵਰੀ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਆਨਲਾਈਨ Çਲੰਕ https://tinyurl.com/foreignstudyhsp ns/=/   ਅਤੇ  https://tinyurl.com/foreignplacementhsp  ’ਤੇ ਆਪਣੇ-ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਇਛੁੱਕ ਉਮੀਦਵਾਰ ਬਿਊਰੋ ਦੇ ਦਫ਼ਤਰ ਜਾਂ ਹੈਲਪਲਾਈਨ ਨੰਬਰ 62801-97708 ’ਤੇ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਵਿਭਾਗ ਵਲੋਂ ਚਾਹਵਾਨ ਉਮੀਦਵਾਰਾਂ ਨੂੰ ਮੁਫ਼ਤ ਕਾਊਂਸÇਲੰਗ ਪ੍ਰਦਾਨ ਕੀਤੀ ਜਾਵੇਗੀ ਜਦਕਿ ਵਿਦੇਸ਼ ਵਿੱਚ ਪੜ੍ਹਾਈ ਦੀ ਫੀਸ, ਰਹਿਣ ਆਦਿ ਦਾ ਖਰਚਾ ਉਮੀਦਵਾਰਾਂ ਵਲੋਂ ਕੀਤਾ ਜਾਵੇਗਾ।

 

 

1 Comment

  • cheap wigs
    February 24, 2021

    Recommended by my colleague, it is really good, beautiful and satisfied

Post a Comment

Translate »