“Sensex ਵਿੱਚ ਲਗਾਤਾਰ ਜ਼ੋਰਦਾਰ ਤੇਜ਼ੀ”

“Sensex ਵਿੱਚ ਲਗਾਤਾਰ ਜ਼ੋਰਦਾਰ ਤੇਜ਼ੀ”

 (HNI ਬਿਊਰੋ ) :ਲਗਾਤਾਰ ਜ਼ੋਰਦਾਰ ਤੇਜ਼ੀ ਦੇ ਵਿਚਕਾਰ ਬੰਬੇ  ਸਟਾਕ ਐਕਸਚੇਂਜ ਦਾ ਪ੍ਰਮੁਖ ਇੰਨਡੈਕਸ ਸੈਂਸੇਕਸ ਹੁਣ 50,000ਦੇ ਇਤਿਹਾਸਕ ਰਿਕਾਰਡ ਦੇ ਸਤਰ ਤੋਂ ਬਸ 300 ਪੁਆਇੰਟ ਦੀ ਦੂਰੀ ਤੇ ਹੈ। ਬੁੱਧਵਾਰ ਸਵੇਰੇ ਕਾਰੋਬਾਰ ਵਿੱਚ ਬੈਂਕਿੰਗ ਸਟਾਕਸ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਵੀ ਅੱਜ 1ਫੀਸਦੀ ਦੇ ਵਾਧੇ ਨਾਲ 32,683 ਦੇ ਨਵੇਂ ਰਿਕਾਰਡ ਸਤਰ  ਤੇ ਪਹੁੰਚ  ਗਿਆ ਹੈ। ਬੈਕਿੰਗ ਸਟਾਕਸ ਵਿੱਚ ਅੱਜ ICICI Bank 2 ਫੀਸਦੀ , Axis Bank 1ਫੀਸਦੀ ਚੜ੍ਹਿਆ ਹੈ। ਸਰਕਾਰੀ ਬੈਂਕਾਂ ਵਿੱਚ ਸਭ ਤੋਂ ਜ਼ਿਆਦਾ ਬੈਂਕ ਆਫ ਬੜੋਦਾ 4 ਫੀਸਦੀ ਅਤੇ ਭਾਰਤੀ ਸਟੇਟ ਬੈਂਕ 3 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਅੱਜ ਸੈਂਸੇਕਸ ਪਿਛਲੇ  ਦਿਨ ਦੇ 49,728 ਅੰਕ ਨਾਲ 200 ਅੰਕ ਚੜ੍ਹ ਕੇ ਕਾਰੋਬਾਰ ਕਰਦੇ ਨਜ਼ਰ ਆ ਰਿਹਾ ਹੈ। ਉਥੇ ਹੀ ਨਿਫਟੀ ਵੀ 0.6 ਫੀਸਦੀ ਵਾਧੇ ਨਾਲ 14,636 ਅੰਕ ਤੇ ਟਰੇਡ ਕਰ ਰਿਹਾ ਹੈ।

Post a Comment

Translate »