Politics Punjab “ਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ ਜਲਦ ਜਾਣਗੇ ਭਰੇ-ਮਨਪ੍ਰੀਤ ਬਾਦਲ” January 13, 2021 by newsdesk2 0 comments ਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ ਜਲਦ ਜਾਣਗੇ ਭਰੇ-ਮਨਪ੍ਰੀਤ ਬਾਦਲਸੂਬਾ ਸਰਕਾਰ ਵਲੋਂ ਓ.ਟੀ.ਐਸ. ਫ਼ਾਰ ਵੈੱਟ ਡਿਊ ਸਕੀਮ ਕੀਤੀ ਲਾਂਚ(HNI ਬਿਊਰੋ) : ਪੰਜਾਬ ਸਰਕਾਰ ਵਲੋਂ ਅੱਜ ਓ.ਟੀ.ਐੱਸ ਸਕੀਮ ਫ਼ਾਰ ਵੈੱਟ ਡਿਊ ਵਰਚੂਅਲ ਮੀਟਿੰਗ ਰਾਹੀਂ ਲਾਂਚ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ ਤੋਂ ਇਲਾਵਾ ਜ਼ਿਲੇ ਨਾਲ ਸਬੰਧਤ ਵੱਡੀ ਗਿਣਤੀ ਵਿਚ ਛੋਟੇ ਅਤੇ ਵੱਡੇ ਉਦਯੋਗਿਕ ਧੰਦਿਆਂ ਨਾਲ ਸਬੰਧਤ ਵਪਾਰੀ ਵਰਗ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਓ.ਟੀ.ਐੱਸ ਸਕੀਮ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ।ਇਸ ਵਰਚੂਅਲ ਮੀਟਿੰਗ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ੁਰੂ ਕੀਤੀ ਗਈ ਨਿਵੇਕਲੀ ਸਕੀਮ ਓ.ਟੀ.ਐੱਸ. ਫ਼ਾਰ ਵੈੱਟ ਡਿਊ ਸਕੀਮ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ ਜਲਦ ਭਰੇ ਜਾਣਗੇ। ਇਸ ਨਾਲ ਵਪਾਰੀਆਂ ਨੂੰ ਉਦਯੋਗ ਪ੍ਰਤੀ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।ਇਸ ਵਰਚੂਅਲ ਮੀਟਿੰਗ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਬੋਲਦਿਆਂ ਕਿਹਾ ਕਿ ਇਸ ਸਕੀਮ ਤਹਿਤ ਸੀ ਫ਼ਾਰਮ ਸਬੰਧੀ ਆ ਰਹੀ ਮੁਸ਼ਕਿਲ ਤੋਂ ਛੋਟੇ ਤੇ ਵੱਡੇ ਉਦਯੋਗ ਨਾਲ ਸਬੰਧਤ ਵਪਾਰੀ ਵਰਗ ਨੂੰ ਭਾਰੀ ਰਾਹਤ ਮਿਲੇਗੀ। ਇਸ ਸਕੀਮ ਨੂੰ ਸੂਬੇ ਵਿਚ ਛੋਟੇ ਅਤੇ ਵੱਡੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਇਹ ਸਕੀਮ ਕਾਰਗਰ ਸਾਬਤ ਹੋਵੇਗੀ।ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਆਸ ਪ੍ਰਗਵਾਈ ਕਿ ਇਸ ਸਕੀਮ ਦੇ ਲਾਂਚ ਹੋਣ ਨਾਲ ਪੰਜਾਬ ਦੀ ਉਦਯੋਗਿਕ ਤਰੱਕੀ ਵਿੱਚ ਸੁਧਾਰ ਆਵੇਗਾ। ਉਨਾਂ ਇਹ ਵੀ ਕਿਹਾ ਕਿ ਜੇ ਵਪਾਰ ਹੈ ਤਾਂ ਹੀ ਸਰਕਾਰ ਹੈ। ਉਨਾਂ ਉਮੀਦ ਜਤਾਉਂਦਿਆ ਕਿਹਾ ਕਿ ਜੋ ਵਪਾਰ ਦੀ ਬਹਾਰ ਰੁੱਸ ਕੇ ਚਲੀ ਗਈ ਸੀ ਉਹ ਮੁੜ ਦੁਬਾਰਾ ਵਾਪਸ ਆਵੇਗੀ। ਓ.ਟੀ.ਐਸ. ਸਕੀਮ ਮੁਲਕ ਦੇ ਹੋਰਨਾਂ ਰਾਜਾਂ ਦੀਆਂ ਸਕੀਮਾਂ ਨਾਲੋਂ ਵਧੇਰੇ ਬੇਹਤਰ ਸਾਬਤ ਹੋਵੇਗੀ।ਇਸ ਵਰਚੂਅਲ ਮੀਟਿੰਗ ਮੌਕੇ ਜ਼ਿਲੇ ਨਾਲ ਸਬੰਧਤ ਛੋਟੇ ਅਤੇ ਵੱਡੇ ਉਦਯੋਗ ਨਾਲ ਸਬੰਧਤ ਵਪਾਰੀ ਵਰਗ ਦੇ ਨੁਮਾਇੰਦੇ ਹਾਜ਼ਰ ਸਨ।Share:Share on: 0Tags:##Breaking_news #Latest_news #Fastest_news #hni #hot_news_india #crime_news #hindi_news #hni_jalandhar #jalandhar_news ztb public school/schoolgirl/wrong move/14 days remand