ਰੂਪਨਗਰ : ਜ਼ਿਲ੍ਹਾ ਖੇਡ ਅਫਸਰ ਨੇ ਸੰਭਾਲਿਆ ਚਾਰਜ

ਰੂਪਨਗਰ : ਜ਼ਿਲ੍ਹਾ ਖੇਡ ਅਫਸਰ ਨੇ ਸੰਭਾਲਿਆ ਚਾਰਜ

(HNI ਬਿਊਰੋ)  ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਪੰਜਾਬ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਛੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੇਂ ਜ਼ਿਲ੍ਹਾ ਖੇਡ ਅਫ਼ਸਰ ਨਿਯੁਕਤ ਕੀਤੇ ਗਏ। ਜਿਨ੍ਹਾਂ ਵਿੱਚੋਂ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਮਿਤੀ 17 ਜੂਨ ਨੂੰ ਦੁਪਹਿਰ ਤੋਂ ਪਹਿਲਾਂ ਜ਼ਿਲ੍ਹਾ ਰੂਪਨਗਰ ਵਿੱਚ ਬਤੌਰ ਜ਼ਿਲ੍ਹਾ ਖੇਡ ਅਫਸਰ ਰੂਪਨਗਰ ਦਾ ਚਾਰਜ ਸੰਭਾਲਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਆਈ.ਏ.ਐਸ ਜੀ ਵੱਲੋਂ ਉਨ੍ਹਾਂ ਨੂੰ ਬਤੌਰ ਜ਼ਿਲ੍ਹਾ ਖੇਡ ਅਫਸਰ ਰੂਪਨਗਰ ਦਾ ਚਾਰਜ ਸੰਭਾਲਣ ਤੇ ਵਧਾਈ ਦਿੱਤੀ। ਇਲਾਕੇ ਦੇ ਖੇਡ ਪ੍ਰੇਮੀਆਂ ਨੇ ਵੀ ਜ਼ਿਲ੍ਹਾ ਖੇਡ ਅਫਸਰ ਦਾ ਚਾਰਜ ਸੰਭਾਲਣ ਤੇ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੂੰ ਵਧਾਈਆਂ ਦਿੱਤੀਆਂ । ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਜ਼ਿਲ੍ਹਾ ਖੇਡ ਅਫ਼ਸਰ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਖੇਡ ਵਿਭਾਗ ਪੰਜਾਬ ਵਿੱਚ ਹੀ ਜ਼ਿਲ੍ਹਾ ਬਾਸਕਟਬਾਲ ਕੋਚ ਵਜੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੰਜ ਸਾਲ ਕੰਮ ਕੀਤਾ ਅਤੇ ਰੂਪਨਗਰ ਵਿਖੇ ਚਾਰ ਸਾਲ ਆਪਣੀਆਂ ਰੈਗੂਲਰ ਤੌਰ ਤੇ ਸੇਵਾਵਾਂ ਦਿੱਤੀਆਂ ਸਨ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਵਿਖੇ ਇਨ੍ਹਾਂ ਵੱਲੋਂ ਬਾਸਕਟਬਾਲ ਖੇਡ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਤਿਆਰ ਕੀਤੇ ਗਏ ਅਤੇ ਬਾਸਕਟਬਾਲ ਖੇਡ ਨੂੰ ਪ੍ਰਮੋਟ ਕਰਨ ਲਈ ਯੋਗ ਕਾਰਜ ਕੀਤੇ ਗਏ। ਜ਼ਿਲ੍ਹਾ ਖੇਡ ਅਫ਼ਸਰ ਦਾ ਚਾਰਜ ਸੰਭਾਲਣ ਉਪਰੰਤ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਵੱਲੋਂ ਕਿਹਾ ਗਿਆ ਕਿ ਉਹ ਜ਼ਿਲ੍ਹਾ ਰੂਪਨਗਰ ਦੇ ਖੇਡ ਮਿਆਰ ਨੂੰ ਉੱਪਰ ਚੁੱਕਣ ਲਈ ਹਰ ਸਮੇਂ ਤਨਦੇਹੀ ਅਤੇ ਇਮਾਨਦਾਰੀ ਨਾਲ ਤਤਪਰ ਰਹਿਣਗੇ ਅਤੇ ਹਰ ਖਿਡਾਰੀ ਨੂੰ ਉਸਦਾ ਬਣਦਾ ਮਾਣ-ਸਨਮਾਨ ਦਿਵਾਉਣ ਲਈ ਉਚੇਚੇ ਯਤਨ ਕਰਨਗੇ।

Post a Comment

Translate »
error: Content is protected !!