“ਸੰਜੀਵਨ ਦੇ ਨਵ-ਲਿਖਤ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਮੰਚਣ 27 ਫਰਵਰੀ ਨੂੰ, ਰਹਿਰਸਲ ਜ਼ੋਰਾਂ ’ਤੇ”

HNI-logo

“ਸੰਜੀਵਨ ਦੇ ਨਵ-ਲਿਖਤ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਮੰਚਣ 27 ਫਰਵਰੀ ਨੂੰ, ਰਹਿਰਸਲ ਜ਼ੋਰਾਂ ’ਤੇ”

ਸੰਜੀਵਨ ਦੇ ਨਵ-ਲਿਖਤ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਮੰਚਣ 27 ਫਰਵਰੀ ਨੂੰ, ਰਹਿਰਸਲ ਜ਼ੋਰਾਂ ’ਤੇ
(HNI ਬਿਊਰੋ ): ਸੰਜੀਵਨ ਦੇ ਲਿਖੇ ਤੇ ਨਿਰਦੇਸ਼ਿਤ ਪੰਜਾਬੀ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦੀ ਰਹਿਰਸਲ ਇਨ੍ਹੀਂ ਦਿਨੀ ਟਾਇਨੀ ਟੋਟਸ ਸਕੂਲ ਫੇਜ਼-10, ਮੁਹਾਲੀ ਵਿਖੇ ਜ਼ੋਰਾਂ ਨਾਲ ਚੱਲ ਰਹੀ ਹੈ।ਅਸ਼ਲੀਲਤਾ, ਲੱਚਰਤਾ, ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਅਤੇ ਗੀਤਕਾਰੀ ਦਾ ਆਮ ਤੌਰ ’ਤੇ ਸਮਾਜ, ਖਾਸ ਤੌਰ ’ਤੇ ਨੌਜੁਆਨੀ ਉਪਰ ਪੈ ਰਹੇ ਮਾੜੇ ਪ੍ਰਭਾਵ ਦੀ ਬਾਤ ਪਾਉਂਦੇ ਨਾਟਕ ਮੰਚਣ ਸਰਘੀ ਕਲਾ ਕੇਂਦਰ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਪਿਤ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 27 ਫਰਵਰੀ ਨੂੰ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਸੈਕਟਰ-16 ਚੰਡੀਗੜ੍ਹ ਵਿਖੇ ਸ਼ਾਮ ਨੰ 6.30 ਵਜੇ ਹੋਵੇਗਾ।ਇਸ ਮੌਕੇ ਮੁਖ-ਮਹਿਮਾਨ ਸ੍ਰੀ ਬਲਬੀਰ ਸਿੱਧੂ, ਸਿਹਤ ਮੰਤਰੀ, ਪੰਜਾਬ ਹੋਣਗੇ ਅਤੇ ਸ੍ਰੀ ਕਮਲ ਕੁਮਾਰ ਗਰਗ, ਕਮਿਸ਼ਨਰ ਨਗਰ ਨਿਗਮ ਮੁਹਾਲੀ ਆਗਾਜ਼ ਕਰਨਗੇ
ਨਾਟਕ ਵਿਚ ਪੰਜਾਬੀ ਰੰਗਮੰਚ ਤੇ ਫਿਲਮਾਂ ਦੇ ਚਰਚਿੱਤ ਅਦਾਕਾਰ ਜਸਬੀਰ ਗਿੱਲ, ਰੰਜੀਵਨ ਸਿੰਘ, ਜੱਗਾ, ਡਿੰਪੀ, ਪ੍ਰਵੀਨ, ਜਸਦੀਪ ਜੱਸੂ, ਜਤਿਨ ਜੈਨ, ਹਰਇੰਦਰ ਹਰ, ਗੁਰਵਿੰਦਰ, ਰਿੰਕੂ ਜੈਨ, ਸ਼ਿਵਮ ਨਾਟਕ ਵਿਚ ਵੱਖ-ਵੱਖ ਕਿਰਦਾਰ ਅਦਾ ਕਰ ਰਹੇ ਹਨ।ਨਾਟਕ ਦੇ ਗੀਤ ਡਾ. ਦਵਿੰਦਰ ਕੁਮਾਰ (ਨਵਾਂ ਸ਼ਹਿਰ) ਤੇ ਰਿਸ਼ਮ ਰਾਗ ਸਿੰਘ ਦੇ ਲਿਖੇ ਨਾਟਕ ਗੀਤਾਂ ਦੇ ਨੂੰ ਸੰਗੀਤਬੱਧ ਹਿਮਾਂਸ਼ੂ ਨੇ ਕੀਤਾ ਤੇ ਹਿਮਾਂਸ਼ੂ ਤੇ ਗੁਰਮਨ ਨੇ ਗਾਇਆ ਹੈ।ਰੌਸ਼ਨੀ, ਮੇਕਅਪ, ਪਹਿਰਾਵਾ ਤੇ ਮੰਚ-ਸੱਜਾ ਦੀ ਵਿਊਂਤਬੰਦੀ ਰਿੱਤੂਰਾਗ, ਰਿੱਤੂ ਸੂਦ, ਸੰਜੀਵ ਦੀਵਾਨ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਚਾਰ ਦਹਾਕਿਆਂ ਤੋਂ ਨਾਟਕ ਦੇ ਖੇਤਰ ਵਿਚ ਸਰਗਰਮ ਸੰਜੀਵਨ ਸਿੰਘ ਹੁਣ ਤੱਕ ਸਮਾਜਿਕ ਸਰੋਕਾਰਾਂ ਦੀ ਗੱਲ ਅਤੇ ਲੋਕ-ਮਸਲੇ ਉਭਾਰਦੇ ਡੇਢ ਦਰਜਨ ਮੌਲਿਕ ਨਾਟਕ ਅਤੇ ਅੱਧੀ ਦਰਜਨ ਚਰਿਚੱਤ ਅਤੇ ਸੰਸਾਰ ਪ੍ਰਸਿੱਧ ਕਹਾਣੀਆਂ ਤੇ ਨਾਵਲਾਂ ਦਾ ਨਾਟਕੀ-ਰੁਪਾਂਤਰ ਕਰ ਚੁੱਕੇ ਹਨ।

Post a Comment

Translate »