ਕਪੂਰਥਲਾ : ਕੋਰੋਨਾ ਦੇ ਨਾਲ ਨਾਲ ਹੋਰ ਸਿਹਤ ਪ੍ਰੋਗਰਾਮਾਂ ਬਾਰੇ ਵੀ ਕੀਤੀ ਜਾਏ ਜਾਗਰੂਕਤਾ – ਸਿਵਲ ਸਰਜਨ

ਕਪੂਰਥਲਾ : ਕੋਰੋਨਾ ਦੇ ਨਾਲ ਨਾਲ ਹੋਰ ਸਿਹਤ ਪ੍ਰੋਗਰਾਮਾਂ ਬਾਰੇ ਵੀ ਕੀਤੀ ਜਾਏ ਜਾਗਰੂਕਤਾ – ਸਿਵਲ ਸਰਜਨ

(HNI ਬਿਊਰੋ) :  – ਕੋਰੋਨਾ ਦੇ ਨਾਲ ਨਾਲ ਹੋਰ ਸਿਹਤ ਸੰਬੰਧੀ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਏ.ਐਨ.ਏਮਜ. ਤੇ ਆਸ਼ਾ ਵਰਕਰਾਂ ਵੱਲੋਂ ਫੀਲਡ ਵਿੱਚ ਵੱਧ ਤੋਂਂ ਵੱਧ ਜਾਗਰੂਕਤਾ ਕੀਤੀ ਜਾਏ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਸਿਵਲ ਹਸਪਤਾਲ ਵਿਖੇ ਏ.ਐਨ.ਏਮਜ. ਨਾਲ ਲਈ ਮੀਟਿੰਗ ਦੌਰਾਨ ਪ੍ਰਗਟ ਕੀਤੇ। ਜਿਕਰਯੋਗ ਹੈ ਕਿ ਘਰ ਘਰ ਨਿਗਰਾਨੀ ਮੁਹਿੰਮ ਤਹਿਤ ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੀਟੇਟਰਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਸੰਬੰਧ ਵਿੱਚ ਆਨਲਈਨ ਸਰਵੇ ਕੀਤਾ ਜਾ ਰਿਹਾ ਹੈ।ਇਸ ਸੰਬੰਧ ਵਿੱਚ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਿਹਾ ਕਿ ਸਰਵੇ ਦਾ ਉਦੇਸ਼ ਕੋਵਿਡ ਦੇ ਸ਼ੱਕੀ ਮਰੀਜਾਂ ਦੀ ਸਮੇਂ ਸਿਰ ਪਛਾਣ ਕਰਨਾ, ਵਿਦੇਸ਼ਾਂ ਤੋਂ ਜਾਂ ਦੂਸਰੇ ਰਾਜਾਂ ਤੋਂ ਆਏ ਵਿਅਕਤੀਆਂ ਦੀ ਸਹੀ ਸਮੇਂ ਤੇ ਟ੍ਰੈਕਿੰਗ ਕਰਨਾ ਹੈ ਤੇ ਉਨ੍ਹਾਂ ਦੀ ਜਾਣਕਾਰੀ ਆਨਲਾਈਨ ਕਰਨਾ ਹੈ ਤਾਂ ਜੋ ਸਹੀ ਸਮੇਂ ਤੇ ਉਨ੍ਹਾਂ ਨੂੰ ਰੈਫਰ ਕੀਤਾ ਜਾ ਸਕੇ ।
ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਏ.ਐਨ.ਏਮਜ. ਨੂੰ ਕਿਹਾ ਕਿ ਜਦ ਉਹ ਫੀਲਡ ਵਿੱਚ ਜੱਚਾ ਬੱਚਾ ਸਿਹਤ ਸਹੂਲਤਾਂ, ਟੀ.ਬੀ.ਪ੍ਰੋਗਰਾਮ, ਐਨ.ਸੀ.ਡੀ.ਪ੍ਰੋਗਰਾਮ, ਡੇਂਗੂ ਮਲੇਰੀਆ ਤੋਂ ਬਚਾਅ ਆਦਿ ਪ੍ਰਤੀ ਵੀ ਲੋਕਾਂ ਨੂੰ ਜਾਣਕਾਰੀ ਦੇਣ । ਉਨ੍ਹਾਂ ਹਾਈ ਰਿਸਕ ਏਰੀਆ ਵਿੱਚ ਫੀਲਡ ਵਿਜਿਟ ਦੌਰਾਨ ਏ.ਐਨ.ਏਮਜ. ਨੂੰ ਆਪਣਾ ਬਚਾਅ ਕਰਨ ਤੇ ਪੂਰੀ ਸਾਵਧਾਨੀ ਵਰਤਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਖੁਦ ਵੀ ਕੋਵਿਡ ਤੋਂ ਬਚਾਅ ਲਈ ਸਾਵਧਾਨੀ ਰੱਖਣੀ ਤੇ ਲੋਕਾਂ ਨੂੰ ਵੀ ਬਚਾਅ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਲੇ ਵਿੱਚ ਕਮਿਊਨਿਟੀ ਪ੍ਰਸਾਰ ਬਿਲਕੁਲ ਨਹੀਂ ਹੋਣ ਦੇਣਾ ਇਸ ਟੀਚੇ ਨੂੰ ਲੈ ਕੇ ਪੂਰੀ ਤਣਦੇਹੀ ਨਾਲ ਕੰਮ ਕਰਨਾ ਹੈ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੰਮਊਨਿਟੀ ਵਧਾਉਣ, ਫੇਫੜੇ ਤੇ ਸਾਹ ਤੰਤਰ ਨੂੰ ਮਜਬੂਤ ਕਰਨ ਵਾਲੀਆਂ ਐਕਸਰਸਾਈਜਾਂ ਕਰਨ, ਸੰਤੁਲਤ ਭੋਜਨ ਲੈਣ ਲਈ ਵੀ ਪ੍ਰੇਰਿਆ ਜਾਏ।ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ ਨੇ ਏ.ਐਨ.ਏਮਜ. ਨੂੰ ਆਪਣਾ ਕੰਮ ਪੂਰੀ ਤਣਦੇਹੀ ਨਾਲ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਐਲ.ਐਚ.ਵੀ. ਪਰਮਜੀਤ ਕੌਰ ਵੀ ਹਾਜਰ ਸਨ।

HNI RUBARU : SPECIAL INTERVIEW WITH DC JALANDHAR GHANSHYAM THORI, WATCH

 

Post a Comment

Translate »
error: Content is protected !!