ਹਮੀਰਾਪੁਰ ਵਿਖੇ ਨਾਈਟ ਕਰਫਿਊ ਦੀ ਉਲੰਘਣਾ ਕਰਨ ਬਾਜਵਾ ਫਿਟਨੇਸ ਜਿੰਮ ਦੇ ਖਿਲਾਫ਼ ਮਾਮਲਾ ਦਰਜ਼

HNI-logo

ਹਮੀਰਾਪੁਰ ਵਿਖੇ ਨਾਈਟ ਕਰਫਿਊ ਦੀ ਉਲੰਘਣਾ ਕਰਨ ਬਾਜਵਾ ਫਿਟਨੇਸ ਜਿੰਮ ਦੇ ਖਿਲਾਫ਼ ਮਾਮਲਾ ਦਰਜ਼

ਜਿੰਮ ਮਲਿਕ ਸਾਹਿਤ 12 ਲੋਕਾਂ ਤੇ ਹੋਇਆ ਕੇਸ ਦਰਜ਼

 

(HNI ਬਿਊਰੋ ):  ਥਾਣਾ ਸੁਭਾਨਪੁਰ ਪੁਲਿਸ ਨੇ ਨਾਈਟ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ਚ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ । ਜਾਣਕਾਰੀ ਅਨੁਸਾਰ ਐੱਸਐੱਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਹਮੀਰਾ ਚ ਪ੍ਰਬੰਧਕੀ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਬਾਜਵਾ ਫਿਟਨੇਸ ਦੇ ਨਾਮ ਨਾਲ ਚਲਾਇਆ ਜਾ ਰਿਹਾ ਜਿੰਮ ਖੁੱਲ੍ਹਾ ਹੋਇਆ ਹੈ , ਜਿਸ ਵਿੱਚ ਕਾਫ਼ੀ ਲੋਕ ਮੌਜੂਦ ਹੈ । ਉਕਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਮੌਕੇ ‘ ਤੇ ਜਾ ਕੇ ਵੇਖਿਆ ਤਾਂ ਬਾਜਵਾ ਫਿਟਨੇਸ ਦੇ ਬਾਹਰ ਬਾਈਕ ਤੇ ਸਕੂਟਰ ਖੜ੍ਹੇ ਸਨ ।

ਜਦੋਂ ਪੁਲਿਸ ਨੇ ਜਿੰਮ ਅੰਦਰ ਜਾ ਕੇ ਵੇਖਿਆ ਤਾਂ ਰਮਨ ਬਾਜਵਾ ਪੁੱਤਰ ਜਸਵੰਤ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਹਮੀਰਾ ਨੇ ਪੁਲਿਸ ਨਾਲ ਬਹਿਸਬਾਜ਼ੀ ਕਰਦਿਆਂ 10 ਆਦਮੀਆਂ ਨੂੰ ਮੌਕੇ ਤੋਂ ਭਜਾ ਦਿੱਤਾ । ਪੁਲਿਸ ਨੇ ਰਮਨ ਬਾਜਵਾ , ਗੁਰਪ੍ਰੀਤ ਸਿੰਘ ਸਹਿਤ 12 ਲੋਕਾਂ ਖਿਲਾਫ ਨਾਈਟ ਕਰਫਿਊ ਦੀ ਉਲੰਘਣਾ ਕਰਣ ਦੇ ਮਾਮਲੇ ‘ ਚ ਕੇਸ ਦਰਜ ਕੀਤਾ ਹੈ.

ਇਸੇ ਤਰ੍ਹਾਂ ਇਕ ਹੋਰ ਮਾਮਲੇ ‘ ਚ ਥਾਣਾ ਭੁਲੱਥ ਪੁਲਿਸ ਨੇ ਖਾਸ ਮੁਖਬਰ ਵਲੋਂ ਮਿਲੀ ਸੂਚਨਾ ਦੇ ਆਧਾਰ ‘ਤੇ ਨਾਈਟ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ਚ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ । ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਪੰਡੋਰੀ ‘ ਚ ਮੌਜੂਦ ਸਨ ।

 

 

 

 

Post a Comment

Translate »