ਨੋਇਡਾ, ਗੁਰੂਗ੍ਰਾਮ, ਗਾਜਿਆਬਾਦ ਅਤੇ ਫਰੀਦਾਬਾਦ ਵਿੱਚ ਨਹੀਂ ਜਾਵੇਗੀ ਮੈਟਰੋ

ਨੋਇਡਾ, ਗੁਰੂਗ੍ਰਾਮ, ਗਾਜਿਆਬਾਦ ਅਤੇ ਫਰੀਦਾਬਾਦ ਵਿੱਚ ਨਹੀਂ ਜਾਵੇਗੀ ਮੈਟਰੋ

(HNI ਬਿਊਰੋ) :  ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਨੇ ਆਪਣੀ ਟਾਈਮਿੰਗ ਵਿੱਚ ਕੁਝ ਪਰਿਵਰਤਨ ਕੀਤਾ ਹੈ। ਜਿਸ ਦੀ ਵਜ੍ਹਾ ਨਾਲ ਦੁਪਹਿਰ 2 ਵਜੇ ਤੱਕ ਦਿੱਲੀ ਤੋਂ ਨੋਇਡਾ, ਫਰੀਦਾਬਾਦ, ਗਾਜਿਆਬਾਦ ਅਤੇ ਗੁਰੂਗ੍ਰਾਮ ਤੱਕ ਮੈਟਰੋ ਸੇਵਾਵਾਂ ਬੰਦ ਰਹਿਣਗੀਆਂ। ਦਿੱਲੀ ਮੈਟਰੋ ਨੇ ਕਿਹਾ ਹੈ ਕਿ ਦਿੱਲ਼ੀ ਦੇ ਨਾਲ ਲੱਗਦੇ ਸ਼ਹਿਰਾਂ ਵਿੱਚ ਮੈਟਰੋ ਸੇਵਾ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਡੀਐਮਆਰਸੀ ਦੇ ਮੁਤਾਬਕ ਬਲੂ ਲਾਈਨ ਉਤੇ ਅੱਜ ਸਵੇਰ ਤੋਂ ਦੁਪਹਿਰ 2 ਵਜੇ ਤੱਕ ਆਨੰਦ ਬਿਹਾਰ ਤੋਂ ਵੈਸ਼ਾਲੀ ਅਤੇ ਨਊ ਅਸ਼ੋਕ ਨਗਰ ਤੋਂ ਨੋਇਡਾ ਸਿਟੀ ਸੈਂਟਰ ਤੱਕ ਮੈਟਰੋ ਦੀਆਂ ਸੇਵਾਵਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਯੈਲੋ ਲਾਈਨ ਉਤੇ ਸੁਲਤਾਨਪੁਰ ਮੈਟਰੋ ਸਟੇਸ਼ਨ ਤੋਂ ਲੈ ਕੇ ਗੁਰੂ ਦ੍ਰੋਣਾਚਾਰਿਆ ਮੈਟਰੋ ਸਟੇਸ਼ਨ ਤੱਕ ਵੀ ਸੇਵਾ ਬੰਦ ਰਹੇਗੀ।

Post a Comment

Translate »