ਆਈਪੀਐਲ ਦਾ ਅੱਜ ਹੋਣ ਵਾਲਾ ਮੈਚ ਰੱਦ

HNI-logo

ਆਈਪੀਐਲ ਦਾ ਅੱਜ ਹੋਣ ਵਾਲਾ ਮੈਚ ਰੱਦ

ਦੋ ਖਿਡਾਰੀ ਹੋਏ ਕੋਰੋਨਾ ਦਾ ਸ਼ਿਕਾਰ

 

(HNI ਬਿਊਰੋ ): ਵਿਸ਼ਵ ਦੀ ਸਭ ਤੋਂ ਵੱਧ ਮਹਿੰਗੀ ਤੇ ਮਸ਼ਹੂਰ ਲੀਗ ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੀਜ਼ਨ ਜਾਰੀ ਹੈ,ਜਿਥੇ ਪੂਰੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾਈ ਹੋਈ ਹੈ। ਹੁਣ ਆਈਪੀਐਲ ਵੀ ਇਸ ਦੀ ਚਪੇਟ ਵਿੱਚ ਆ ਗਿਆ ਹੈ। ਜਾਣਕਾਰੀ ਅਨੁਸਾਰ ਕੋਲਕਾਤਾ ਦੇ ਦੋ ਖਿਡਾਰੀ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਕਾਰਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਂਲੰਜਰਜ਼ ਬੈਂਗਲੁਰੂ ਵਿਚਕਾਰ ਸੋਮਵਾਰ ਨੂੰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ। ਦੱਸ ਦੱਇਏ ਕਿ ਕੋਰੋਨਾ ਦੇ ਡਰ ਕਾਰਨ ਆਸਟਰੇਲਿਆ ਦੇ ਕਈ ਨਾਮਵਰ ਖਿਡਾਰੀ ਸੀਜ਼ਨ ਵਿਚਕਾਰ ਹੀ ਛੱਡ ਕੇ ਜਾ ਚੁੱਕੇ ਹਨ, ਜਿਸ ਤੋਂ ਬਾਅਦ ਲੀਗ ਤੇ ਕਈ ਸਵਾਲ ਉਠ ਰਹੇ ਸਨ।

Post a Comment

Translate »