ਹਰਦਿਆਲ ਸਿੰਘ ਮਾਨ ਪੀਪੀਐਸਸੀ ਦੇ ਮੈਂਬਰ ਬਣੇ

ਹਰਦਿਆਲ ਸਿੰਘ ਮਾਨ ਪੀਪੀਐਸਸੀ ਦੇ ਮੈਂਬਰ ਬਣੇ

(HNI ਬਿਊਰੋ ): ਪੰਜਾਬ ਦੇ ਅਨੇਕਾਂ ਜ਼ਿਲ੍ਹਿਆਂ ਵਿੱਚ ਆਪਣੀ ਇਮਾਨਦਾਰੀ, ਨਿੱਡਰਤਾ, ਦਲੇਰੀ ਅਤੇ ਤਿਆਗ ਦੀ ਭਾਵਨਾ ਨਾਲ ਡਿਊਟੀ ਨਿਭਾਉਣ ਕਰਕੇ ਹਮੇਸ਼ਾ ਚਰਚਾ ਵਿਚ ਰਹੇ ਉੱਚ ਪੁਲੀਸ ਅਧਿਕਾਰੀ ਸ੍ਰੀ ਹਰਦਿਆਲ ਸਿੰਘ ਮਾਨ ਦੀ ਕਾਬਲੀਅਤ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦਾ ਮੈਂਬਰ ਲਿਆ ਗਿਆ ਹੈ। ਉਹ ਇਸ ਵੇਲੇ ਫਿਰੋਜ਼ਪੁਰ ਵਿਖੇ ਆਈ ਜੀ ਵੱਜੋਂ ਤਾਇਨਾਤ ਹਨ। 2004 ਵੈਚ ਦੇ ਆਈਪੀਐਸ ਅਧਿਕਾਰੀ ਸ੍ਰੀ ਮਾਨ ਇਸੇ ਸਾਲ ਹੀ ਪੁਲੀਸ ਵਿਭਾਗ ਦੀ ਉੱਚੀ-ਸੁੱਚੀ ਸੇਵਾ ਕਰਕੇ ਸੇਵਾ ਮੁਕਤ ਹੋ ਰਹੇ ਹਨ। ਬਰਨਾਲਾ ਨੇੜੇ ਠੀਕਰੀਵਾਲਾ ਪਿੰਡ ਦੇ ਜੰਮਪਲ ਇਸ ਅਧਿਕਾਰੀ ਨੇ ਪੁਲੀਸ ਵਿਭਾਗ ਵਿਚ ਧੁੰਮਾਂ ਪਾਉਣ ਤੋਂ ਪਹਿਲਾਂ ਭਾਰਤੀ ਫੌਜ ਵਿੱਚ ਵੀ ਉੱਚ ਅਧਿਕਾਰੀ ਵਜੋਂ ਆਪਣਾ ਲੋਹਾ ਮਨਵਾਇਆ ਹੈ।ਨਵੀਂ ਤਾਇਨਾਤੀ ਦੇ ਐਲਾਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।

ਹਰਦਿਆਲ ਸਿੰਘ ਮਾਨ ਦੇ ਨਾਲ ਦੋ ਹੋਰ ਅਧਿਕਾਰੀ ਵੀ ਪੀਪੀਐਸਸੀ ਦੇ ਮੈਂਬਰਾਂ ਵੱਜੋਂ ਨਿਯੁਕਤ ਕੀਤੇ ਗਏ ਹਨ। ਜਿਹਨਾਂ ਵਿਚ ਇਕ ਰਿਟਾਇਰਡ ਆਈ.ਏ.ਐਸ  ਅਫਸਰ ਜਸਕਿਰਨ ਸਿੰਘ ਅਤੇ ਦੂਜੇ ਡਾਕਟਰ ਮਨਪ੍ਰੀਤ ਕੌਰ ਸਤਵਾਲ ਹਨ ।

Post a Comment

Translate »