ਫਿਰੋਜ਼ਪੁਰ : ਅਸ਼ਟਮੀ ਮੌਕੇ ਗੋਪਾਲ ਗਊਂਸ਼ਾਲਾ ਵਿਖੇ ਗਉਂ ਪੂਜਾ ਵਿਚ ਸ਼ਾਮਲ ਹੋਏ ਵਿਧਾਇਕ ਪਿੰਕੀ

ਫਿਰੋਜ਼ਪੁਰ : ਅਸ਼ਟਮੀ ਮੌਕੇ ਗੋਪਾਲ ਗਊਂਸ਼ਾਲਾ ਵਿਖੇ ਗਉਂ ਪੂਜਾ ਵਿਚ ਸ਼ਾਮਲ ਹੋਏ ਵਿਧਾਇਕ ਪਿੰਕੀ

-ਕਿਹਾ, ਗਉਂ ਸੇਵਾ ਸਭ ਤੋਂ ਉਤਮ ਸੇਵਾ ਹੈ, ਇਸ ਤੋਂ ਵਧੀਆ ਕੋਈ ਸੇਵਾ ਨਹੀਂ
-ਗਉਂਸ਼ਾਲਾ ਵਿਖੇ 15 ਲੱਖ ਦੀ ਲਾਗਤ ਨਾਲ ਕਰਵਾਏ ਜਾ ਰਹੇ ਕੰਮ ਦਾ ਵੀ ਕੀਤਾ ਨਿਰੀਖੱਣ

 

 (HNI ਬਿਊਰੋ) : ਧਰਮ ਵਿਚ ਗਉਂ ਨੂੰ ਗਉਂ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਇਸ ਲਈ ਗਉਂ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਇਸ ਤੋਂ ਵਧੀਆ ਹੋਰ ਕੋਈ ਸੇਵਾ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਗੋਪਾਲ ਗਉਂਸ਼ਾਲਾ ਫਿਰੋਜ਼ਪੁਰ ਛਾਉਣੀ ਵਿਖੇ ਅਸ਼ਟਮੀ ਮੌਕੇ ਕਰਵਾਈ ਗਈ ਗਉਂ ਪੂਜਾ ਵਿਚ ਸਾਮਲ ਹੋਣ ਮੌਕੇ ਕੀਤਾ।

 ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਗਉਂ ਮਾਤਾ ਤੋਂ ਪ੍ਰਾਪਤ ਦੁੱਧ ਨਾਲ ਸਾਨੂੰ ਆਪਣੇ ਸ਼ਰੀਰ ਲਈ ਕਈ ਜ਼ਰੂਰੀ ਤੱਤ ਪ੍ਰਾਪਤ ਹੁੰਦੇ ਹਨ।  ਸਾਨੂੰ ਸਾਰਿਆਂ ਨੂੰ ਰੱਲ ਕੇ ਗਉਂਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਲਗਾਤਾਰ ਗਉਂਆਂ ਦੀ ਸਾਂਭ ਸੰਭਾਲ ਲਈ ਕੰਮ ਕੀਤਾ ਜਾ ਰਿਹਾ ਹੈ।

 ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਗੋਪਾਲ ਗਊਂਸ਼ਾਲਾ ਵਿਖੇ 15 ਲੱਖ ਰਪੁਏ ਨਾਲ ਕਰਵਾਏ ਜਾ ਰਹੇ ਕੰਮ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਦੱਸਿਆ ਕਿ ਜਲਦ ਹੀ ਇਹ ਕੰਮ ਪੂਰਾ ਹੋ ਜਾਵੇਗਾ ਤੇ ਗਊਂਆਂ ਦੀ ਸਾਂਭ ਸੰਭਾਲ ਲਈ ਸੈੱਡ ਅਤੇ ਹੋਰ ਵੀ ਜ਼ਰੂਰੀ ਚੀਜਾ ਬਣ ਕੇ ਤਿਆਰ ਹੋ ਜਾਣਗੀਆਂ, ਜਿਸ ਨਾਲ ਇੱਥੇ ਬੇਸਹਾਰਾ ਗਉਂਆਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋੜ ਪੈਣ ਤੇ ਗਉਂਸ਼ਾਲਾ ਲਈ ਹੋਰ ਫੰਡ ਵੀ ਲਿਆਂਦੇ ਜਾਣਗੇ ਤੇ ਗਉਂਆਂ ਦੀ ਸਾਂਭ ਸੰਭਾਲ ਲਈ ਪੂਰਾ ਇੰਤਜਾਮ ਕੀਤਾ ਜਾਵੇਗਾ।

 ਇਸ ਮੌਕੇ ਬਾਲ ਕ੍ਰਿਸ਼ਨ ਮਿੱਤਲ, ਰਾਕੇਸ਼ ਅਗਰਵਾਲ, ਸੰਜੇ ਗੁਪਤਾ, ਬਯੰਤ ਸਿਕਰੀ, ਰੂਪ ਨਰਾਇਨ, ਬਾਬਾ ਬਬਲੀ, ਰਿੰਕੂ ਗਰੋਵਰ, ਅਮਰਜੀਤ ਸਿੰਘ, ਰਾਹੁਲ ਅਗਰਵਾਲ ਸਮੇਤ ਗਉਂਸ਼ਾਲਾ ਦੇ ਮੈਂਬਰ ਅਤੇ ਛਾਉਣੀ ਵਾਸੀ ਹਾਜ਼ਰ ਸਨ।

15 Comments

Post a Comment

Translate »
error: Content is protected !!