ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ

ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ

(HNIਬਿਊਰੋ ) :ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ
ਬੱਚਿਆਂ ਨੂੰ  ਉੱਚ ਸਿੱਖਿਆ ਦੇਣ ਅਤੇ ਉਨ੍ਹਾਂ ਦੀਆਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹਰ ਮਾਂ ਬਾਪ ਆਪਣੇ ਦਿਲ ‘ਤੇ ਪੱਥਰ ਰੱਖ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ। ਭਲੇ ਹੀ ਇਸ ਲਈ ਉਨ੍ਹਾਂ ਨੂੰ ਕਿਧਰੋਂ ਕਰਜ਼ਾ ਕਿਉਂ ਨਾ ਲੈਣਾ ਪਵੇ ਪਰ ਕਈ ਵਾਰ ਕੁਦਰਤ ਦੀ ਅਣਹੋਣੀ ਅਜਿਹਾ ਕਰ ਜਾਂਦੀ ਹੈ ਕਿ ਉਸੇ ਔਲਾਦ ਦੇ ਸੁਨਹਿਰੇ ਭਵਿੱਖ ਦੇ ਲਈ ਅਰਦਾਸਾਂ ਕਰ ਰਹੇ ਮਾਂ ਬਾਪ ਆਪਣੀ ਉਸੀ ਔਲਾਦ ਦੇ ਲਈ ਸਾਰੀ ਜ਼ਿੰਦਗੀ ਹੰਝੂ ਵਹਾਉਣ ‘ਤੇ ਮਜ਼ਬੂਰ ਹੋ ਜਾਂਦਾ ਹੈ। ਅਜਿਹਾ ਹੀ ਕੁਝ ਪੰਜਾਬ ਦੇ ਜ਼ਿਲ੍ਹਾ ਫਿਰੋਜਪੁਰ ਦੇ ਪਿੰਡ ਸ਼ੇਰਖਾਂ ਦੇ ਪਰਿਵਾਰ ਨਾਲ ਹੋਇਆ ਹੈ, ਉਨ੍ਹਾਂ ਨੇ ਆਪਣੀ ਧੀ ਨੂੰ ਇਹ ਸੋਚ ਕੇ ਵਿਦੇਸ਼ ਭੇਜਿਆ ਸੀ ਕਿ ਉੱਚ ਸਿੱਖਿਆ ਲੈ ਕੇ ਉਹ ਆਪਣੀ ਜ਼ਿੰਦਗੀ ਬਿਹਤਰ ਬਣਾਏਗੀ, ਪਰ ਕੁਦਰਤ ਦੀ ਅਣਹੋਣੀ ਨੇ ਸਾਰਿਆਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ। ਕੈਨੇਡਾ ਦੇ ਸ਼ਹਿਰ ਟਰਾਂਟੋ ਵਿਚ ਇਕ ਸੜਕ ਹਾਦਸੇ ਵਿਚ ਸ਼ੇਰਖਾਂ ਰਹਿ ਰਹੇ ਪਰਿਵਾਰ ਦੀ ਕੁੜੀ ਪਰਵਿੰਦਰ ਕੌਰ ਉਰਫ ਪਰੀ ਦੀ ਮੌਤ ਹੋ ਗਈ। ਜਦਕਿ ਉਨ੍ਹਾਂ ਦੇ ਨਾਲ ਸਵਾਰ ਉਸ ਦੇ ਪਿੰਡ ਦੇ ਭਰਾ ਪੈਦ ਇਸ ਸਮੇਂ ਹਸਪਤਾਲ ਵਿਚ ਇਲਾਜ ਅਧੀਨ ਹਨ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਤਿੰਨ ਬੱਚੇ ਸ਼ੇਰਖਾਂ ਦੇ ਰਹਿਣ ਵਾਲੇ ਹਨ। ਉਥੇ ਮ੍ਰਿਤਕ ਪਰਵਿੰਦਰ ਕੌਰ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਪੁੱਤਰ ਅਤੇ ਇਕ ਧੀ ਸੀ। ਧੀ ਨੂੰ ਪੜ੍ਹਨ ਦੇ ਲਈ ਕੈਨੇਡਾ ਭੇਜਿਆ ਗਿਆ ਸੀ ਅਤੇ ਉਸ ਦੀ ਪੜ੍ਹਾਈ ਪੂਰੀ ਹੋ ਗਈ ਅਤੇ ਉਥੇ ਕੰਮ ਤੋਂ ਵਾਪਸ ਆ ਰਹੀ ਸੀ ਕਿ ਇਹ ਸੜਕ ਹਾਦਸਾ ਹੋ ਗਿਆ, ਜਿਸ ਵਿਚ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਪਿੰਡ ਦੇ ਹੀ ਦੋ ਭੈਣ ਭਰਾ ਗੰਭੀਰ ਰੂਪ ਵਿਚ ਜ਼ਖਮੀਂ ਹਨ। ਇਸ ਸਬੰਧ ਜ਼ਖਮੀਂ ਭੈਣ ਭਰਾ ਦੇ ਪਿਤਾ ਨੇ ਦੱਸਿਆ ਕਿ ਭਰਾ ਭੈਣ ਹਰਪ੍ਰੀਤ ਸਿੰਘ ਅਤੇ ਰਣਜੀਤ ਕੌਰ ਕਰੀਬ 2 ਸਾਲ ਪਹਿਲਾ ਉੱਚ ਸਿੱਖਿਆ ਦੇ ਲਈ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਏ ਸਨ ਅਤੇ ਸੜਕ ਹਾਦਸੇ ਵਿਚ ਜ਼ਖਮੀਂ ਹੋ ਗਏ, ਜੋ ਹਸਪਤਾਲ ਵਿਚ ਜੇਰੇ ਇਲਾਜ ਹਨ।

2 Comments

  • zortilo nrel
    October 13, 2020

    Some really wonderful articles on this internet site, regards for contribution. “A conservative is a man who sits and thinks, mostly sits.” by Woodrow Wilson.

  • VAWA lawyer
    October 14, 2020

    Great awesome things here. I?¦m very glad to look your article. Thank you a lot and i’m having a look forward to contact you. Will you please drop me a e-mail?

Post a Comment

Translate »
error: Content is protected !!