ਅਕਾਲੀ ਦਲ ਵੱਲੋਂ ਅਮਰਿੰਦਰ ਸਿੰਘ ਨੂੰ ਖੇਤੀਬਾੜੀ ਆਰਡੀਨੈਂਸ ਤਿਆਰ ਕਰਨ ‘ਚ ਭੂਮਿਕਾ ਨਾ ਹੋਣ ਦੇ ਦਾਅਵੇ ਦੇ ਸਬੂਤ ਵਜੋਂ ਆਪਣੀ ਪਾਰਟੀ ਰਾਹੀਂ ਸੰਸਦ ‘ਚ ਕੇਂਦਰੀ ਮੰਤਰੀ ਦਾਨਵੇ ਖਿਲਾਫ ਵਿਸ਼ੇਸ਼ਅਧਿਕਾਰ ਮਤਾ ਲਿਆਉਣ ਦੀ ਚੁਣੌਤੀ ਕੇਂਦਰੀ ਮੰਤਰੀ ਦੇ ਬਿਆਨ ਨਾਲ ਕਿਸਾਨ ਵਿਰੋਧੀ ਖੇਤੀਬਾੜੀ ਆਰਡੀਨੈਂਸ ਬਣਾਉਣ ਵਿਚ ਅਮਰਿੰਦਰ ਸਰਕਾਰ ਦੀ ਭੂਮਿਕਾ ਜੱਗਜ਼ਾਹਰ ਹੋਈ : ਐਨ ਕੇ ਸ਼ਰਮਾ

ਅਕਾਲੀ ਦਲ ਵੱਲੋਂ ਅਮਰਿੰਦਰ ਸਿੰਘ ਨੂੰ ਖੇਤੀਬਾੜੀ ਆਰਡੀਨੈਂਸ ਤਿਆਰ ਕਰਨ ‘ਚ ਭੂਮਿਕਾ ਨਾ ਹੋਣ ਦੇ ਦਾਅਵੇ ਦੇ ਸਬੂਤ ਵਜੋਂ ਆਪਣੀ ਪਾਰਟੀ ਰਾਹੀਂ ਸੰਸਦ ‘ਚ ਕੇਂਦਰੀ ਮੰਤਰੀ ਦਾਨਵੇ ਖਿਲਾਫ ਵਿਸ਼ੇਸ਼ਅਧਿਕਾਰ ਮਤਾ ਲਿਆਉਣ ਦੀ ਚੁਣੌਤੀ ਕੇਂਦਰੀ ਮੰਤਰੀ ਦੇ ਬਿਆਨ ਨਾਲ ਕਿਸਾਨ ਵਿਰੋਧੀ ਖੇਤੀਬਾੜੀ ਆਰਡੀਨੈਂਸ ਬਣਾਉਣ ਵਿਚ ਅਮਰਿੰਦਰ ਸਰਕਾਰ ਦੀ ਭੂਮਿਕਾ ਜੱਗਜ਼ਾਹਰ ਹੋਈ : ਐਨ ਕੇ ਸ਼ਰਮਾ

(HNI ਬਿਊਰੋ) :  : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਨਿਰਦੋਸ਼ ਹਨ ਅਤੇ ਕਿਸਾਨ ਵਿਰੋਧੀ ਖੇਤੀਬਾੜੀ ਆਰਡੀਨੈਂਸ ਤਿਆਰ ਕਰਨ ਵਿਚ ਉਹਨਾਂ ਦੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ ਤਾਂ ਫਿਰ ਉਹ ਕੇਂਦਰੀ ਮੰਤਰੀ ਸ੍ਰੀ ਰਾਓਸਾਹਿਬ ਦਾਨਵੇ ਦੇ ਖਿਲਾਫ ਸੰਸਦ ਵਿਚ ਆਪਣੀ ਪਾਰਟੀ ਰਾਹੀਂ ਵਿਸ਼ੇਸ਼ ਅਧਿਕਾਰ ਮਤਾ ਲਿਆਉਣ ਦੀ ਜੁਰੱਰਤ ਵਿਖਾਉਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਖ਼ਜ਼ਾਨਚੀ ਤੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਕੇਂਦਰੀ ਮੰਤਰੀ ਦਾਨਵੇ ਨੇ ਅਮਰਿੰਦਰ ਸਿੰਘ ਸਰਕਾਰ ਨੂੰ ਬੇਨਕਾਬ ਕਰ ਦਿੱਤਾ ਹੈ ਤੇ ਦੱਸਿਆ ਹੈ ਕਿ ਨੀਤੀ ਆਯੋਗ ਵੱਲੋਂ ਖੇਤੀਬਾੜੀ ਬਾਰੇ ਕਾਨੂੰਨੀ ਬਣਾਉਣ ਲਈ ਸਿਫਾਰਸ਼ਾਂ ਕਰਨ ਵਾਸਤੇ ਬਣਾਈ ਗਈ ਉਚ ਤਾਕਤੀ ਕਮੇਟੀ ਵਿਚ ਅਮਰਿੰਦਰ ਸਰਕਾਰ ਸ਼ਾਮਲ ਸੀ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਦੱਸਿਆ ਹੈ ਕਿ ਇਸ ਕਮੇਟੀ ਦੀਆਂ ਦੋ ਵਾਰ ਮੀਟਿੰਗਾਂ ਹੋਈਆਂ ਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤਾਂ ਮੁੰਬਈ ਜਾ ਕੇ ਇਸ ਕਮੇਟੀ ਦੀ ਮੀਟਿੰਗ ਵਿਚ ਚਰਚਾ ਕਰ ਕੇ ਆਏ ਹਨ। ਸ੍ਰੀ ਸ਼ਰਮਾ ਨੇ ਦੋ ਵੀਡੀਓ ਵੀ ਜਾਰੀ ਕੀਤੀਆਂ, ਜਿਹਨਾਂ ਵਿਚੋਂ ਇਕ ਵਿਚ ਕੇਂਦਰੀ ਮੰਤਰੀ ਦਾਨਵੇ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗਾਂ ਵਿਚ ਭਾਗ ਲਿਆ ਜਦਕਿ ਦੂਜੀ ਵੀਡੀਓ ਵਿਚ ਸ੍ਰੀ ਮਨਪ੍ਰੀਤ ਸਿੰਘ ਬਾਦਲ ਕਮੇਟੀ ਦੀ ਮੀਟਿੰਗ ਵਿਚ ਭਾਗ ਲੈਂਦਿਆਂ ਵਿਚਾਰ ਚਰਚਾ ਕਰਦੇ ਨਜ਼ਰ ਆ ਰਹੇ ਹਨ।

ਸ਼ਰਮਾ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਕੀਤੇ ਖੁਲ•ਾਸੇ ਨੇ ਸਾਬਤ ਕਰ ਦਿੱਤਾ ਹੈ ਕਿ ਅਮਰਿੰਦਰ ਸਿੰਘ ਸਰਕਾਰ ਆਪਣੇ ਝੂਠੇ ਦਾਅਵਿਆਂ ਨਾਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਅਮਰਿੰਦਰ ਸਿੰਘ ਸਰਕਾਰ ਇਹ ਤਿੰਨ ਆਰਡੀਨੈਂਸ ਤਿਆਰ ਕਰਵਾਉਣ ਵਿਚ ਸਿੱਧੇ ਤੌਰ ‘ਤੇ ਸ਼ਾਮਲ ਹੈ ਜਿਹਨਾਂ ਵਿਚੋਂ ਇਕ ਕੱਲ• ਲੋਕ ਸਭਾ ਵਿਚ ਪਾਸ ਵੀ ਹੋ ਗਿਆ ਹੈ।

ਅਮਰਿੰਦਰ ਸਿੰਘ ਨੂੰ ਲੋਕ ਸਭਾ ਵਿਚ ਆਪਣੀ ਪਾਰਟੀ ਰਾਹੀਂ ਕੇਂਦਰੀ ਮੰਤਰੀ ਖਿਲਾਫ ਵਿਸ਼ੇਸ਼ ਅਧਿਕਾਰ ਮਤਾ ਲਿਆਉਣ ਦੀ ਚੁਣੌਤੀ ਦਿੰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਅਜਿਹਾ ਨਹੀਂ ਕਰਨਗੇ ਕਿਉਂਕਿ ਉਹ ਜਾਣਦੇ ਹਨ ਕਿ ਕੇਂਦਰੀ ਮੰਤਰੀ ਮੀਟਿੰਗਾਂ ਦੀ ਕਾਰਵਾਈ ਅਤੇ ਵੀਡੀਓ ਜਾਰੀ ਕਰ ਕੇ ਸਾਬਤ ਕਰ ਦੇਣਗੇ ਕਿ ਅਮਰਿੰਦਰ ਸਿੰਘ ਸਰਕਾਰ ਦੀ ਇਸ ਵਿਚ ਸਿੱਧੀ ਭੂਮਿਕਾ ਹੈ ਤੇ ਇਸ ਨਾਲ ਅਮਰਿੰਦਰ ਸਿੰਘ ਦਾ ਕਿਸਾਨ ਵਿਰੋਧੀ ਚੇਹਰਾ ਹੋਰ ਬੇਨਕਾਬ ਹੋ ਜਾਵੇਗਾ।

ਪਾਰਟੀ ਆਗੂ ਨੇ ਕਿਹਾ ਕਿ ਇਸ ਮਾਮਲੇ ‘ਤੇ ਘਟੀਆ ਰਾਜਨੀਤੀ ਕਰ ਕੇ ਅਮਰਿੰਦਰ ਸਿੰਘ ਨੇ ਸਾਬਤ ਕੀਤਾ ਹੈ ਕਿ ਉਹ ਸੱਚੇ ਕਾਂਗਰਸੀ ਹਨ ਕਿਉਂਕਿ ਕਾਂਗਰਸ ਪਾਰਟੀ ਦੇਸ਼ ਵਿਚ ਹਮੇਸ਼ਾ ਧੋਖੇ ਦੇਣ ਤੇ ਝੂਠ ਬੋਲਣ ਲਈ ਜਾਣੀ ਜਾਂਦੀ ਰਹੀ ਹੈ।

Post a Comment

Translate »
error: Content is protected !!