ਲੌਕਡਾਊਨ ਦੌਰਾਨ 4 ਹਜ਼ਾਰ ਮਰੀਜ਼ਾਂ ਨੂੰ ਹੋਮ ਡੋਜ਼ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੀਤਾ ਕੋਵਿਡ-19 ਪ੍ਰਤੀ ਜਾਗਰੂਕ

ਲੌਕਡਾਊਨ ਦੌਰਾਨ 4 ਹਜ਼ਾਰ ਮਰੀਜ਼ਾਂ ਨੂੰ ਹੋਮ ਡੋਜ਼ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੀਤਾ ਕੋਵਿਡ-19 ਪ੍ਰਤੀ ਜਾਗਰੂਕ

(HNI ਬ੍ਯੂਰੋ) : ‘ਮਿਸ਼ਨ ਫਤਿਹ’ ਤਹਿਤ ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਜ਼ਿਲੇ ਦੇ ਓ.ਓ.ਏ.ਟੀ ਕਲੀਨਿਕ ਅਤੇ ਨਸ਼ਾ ਛੁਡਾਊ ਕੇਂਦਰ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਕੋਵਿਡ-19 ਦੇ ਚੱਲਦੇ ਲੌਕਡਾਊਨ ਵਿੱਚ ਮਰੀਜ਼ਾਂ ਦੇ ਇਲਾਜ ਲਈ ਉਨਾ ਦੀ ਕੌਂਸਲਿੰਗ ਕਰਕੇ ਉਨਾ ਨੂੰ ਮੁਫ਼ਤ ਦਵਾਈਆਂ ਮੁਹੱਈਆਂ ਕਰਵਾਉਣ ਦਾ ਕੰਮ ਜਾਰੀ ਰਿਹਾ ਹੈ। ਇਹੀ ਕਾਰਨ ਸੀ ਕਿ ਇਨਾ ਸੈਂਟਰਾਂ ਵਿੱਚ ਮਰੀਜ਼ਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਮਰੀਜ਼ਾਂ ਨੂੰ ਇਸ ਮੁਸ਼ਕਿਲ ਸਮੇਂ ‘ਤੇ ਕੌਂਸਲਿੰਗ ਅਤੇ ਦਵਾਈਆਂ ਉਪਲਬੱਧ ਕਰਵਾਉਣ ਲਈ ਨਸ਼ਾ ਛੁਡਾਊ ਕੇਂਦਰ ਨੇ ਜੋ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲੇ ਵਿੱਚ ਦੋ ਨਸ਼ਾ ਛੁਡਾਊ ਕੇਂਦਰ, ਇਕ ਮੁੜ ਵਸੇਬਾ ਕੇਂਦਰ ਤੋਂ ਇਲਾਵਾ 17 ਓ.ਓ.ਏ.ਟੀ ਕਲੀਨਿਕ ਹਨ, ਜ਼ਿਨਾ ਵਿਚੋਂ ਇਕ ਕਲੀਨਿਕ ਕੇਂਦਰੀ ਜੇਲ• ਵਿੱਚ ਚਲਾਇਆ ਜਾ ਰਿਹਾ ਹੈ। ਉਨਾ ਦੱਸਿਆ ਕਿ ਇਨਾ ਓ.ਓ.ਏ.ਟੀ ਕਲੀਨਿਕਾਂ ਵਿੱਚ ਹੁਣ ਤੱਕ 5853 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਨਾ ਕਿਹਾ ਕਿ ਕੋਵਿਡ-19 ਦੌਰਾਨ ਮਰੀਜ਼ਾਂ ਦੀ ਸੁਵਿਧਾ ਅਤੇ ਸਾਵਧਾਨੀ ਅਪਣਾਉਂਦੇ ਹੋਏ ਓ.ਓ.ਏ.ਟੀ ਕਲੀਨਿਕ ਵਲੋਂ ਕਰੀਬ 4 ਹਜ਼ਾਰ ਮਰੀਜ਼ਾਂ ਨੂੰ ਹੋਮ ਡੋਜ਼ ਦੀ ਸੁਵਿਧਾ ਵੀ ਦਿੱਤੀ ਗਈ ਹੈ, ਜ਼ਿਨ•ਾਂ ਵਿੱਚ ਮਰੀਜ ਨੂੰ 4 ਤੋਂ 5 ਦਿਨ ਦੀ ਦਵਾਈ ਇਕ ਵਾਰ ਆਉਣ ‘ਤੇ ਦੇ ਦਿੱਤੀ ਜਾਂਦੀ ਸੀ। ਉਨਾ ਕਿਹਾ ਕਿ ਇਸ ਦੌਰਾਨ ਮਰੀਜ਼ਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾਉਣ ਅਤੇ ਸਮੇਂ-ਸਮੇਂ ‘ਤੇ ਹੱਥ ਧੋਣ ਅਤੇ ਸੈਨੇਟਾਈਜ਼ ਕਰਨ ਵਰਗੀਆਂ ਸਾਵਧਾਨੀਆਂ ਅਪਣਾਉਣ ਬਾਰੇ ਵੀ ਦੱਸਿਆ ਜਾਂਦਾ ਰਿਹਾ ਅਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਉਨਾ ਕਿਹਾ ਕਿ ਇਸ ਤਨਦੇਹੀ ਭਰਪੂਰ ਸੇਵਾ ਲਈ ਪੂਰੀ ਟੀਮ ਪ੍ਰਸ਼ੰਸਾ ਦੀ ਪਾਤਰ ਹੈ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ 26 ਜੂਨ ਤੋਂ ਲੋਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ ਸਰਕਾਰੀ ਹਸਪਤਾਲ ਵਿੱਚ ਵੈਬੀਨਾਰ ਦੇ ਮਾਧਿਅਮ ਰਾਹੀਂ ਜ਼ਿਲੇ ਦੇ ਸਕੂਲ, ਕਾਲਜ ਅਤੇ ਹੋਰ ਨੌਜਵਾਨਾਂ ਨੂੰ ਸੰਬੋਧਿਤ ਕੀਤਾ ਗਿਆ ਸੀ, ਜਿਸ ਵਿੱਚ ਕਰੀਬ 5 ਹਜ਼ਾਰ ਲੋਕਾਂ ਨੂੰ ਕਵਰ ਕੀਤਾ ਗਿਆ। ਉਨਾ ਨਸ਼ਾ ਛੁਡਾਊ ਕੇਂਦਰਾਂ, ਓ.ਓ.ਏ.ਟੀ ਸੈਂਟਰਾਂ ਦੇ ਸਮੂਹ ਸਟਾਫ ਅਤੇ ਇਸ ਕੰਮ ਵਿੱਚ ਲੱਗੇ ਵਲੰਟੀਅਰਾਂ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਅਜੇ ਵੀ ਜਾਰੀ ਹੈ, ਇਸ ਲਈ ‘ਮਿਸ਼ਨ ਫਤਿਹ’ ਤਹਿਤ ਇਸ ਤਨਦੇਹੀ ਨਾਲ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਕਰਦੇ ਰਹਿਣ। ਉਨਾ ਕਿਹਾ ਕਿ ਹਰ ਵਿਅਕਤੀ ਇਕ ਜ਼ਿੰਮੇਵਾਰ ਨਾਗਰਿਕ ਦਾ ਸਬੂਤ ਦਿੰਦੇ ਹੋਏ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਦਾ ਪ੍ਰਯੋਗ ਕਰਨ ਅਤੇ 20 ਸੈਕੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਅਪਣਾਉਣੀਆਂ ਯਕੀਨੀ ਬਣਾਉਣ। ਉਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।

HNI RUBARU : SPECIAL INTERVIEW WITH DC JALANDHAR GHANSHYAM THORI, WATCH

Post a Comment

Translate »
error: Content is protected !!