ਦਿੱਲੀ ਸਰਕਾਰ ਮੁਫ਼ਤ ਬਿਜਲੀ ਦੇ ਸਕਦੀ ਹੈ, ਪੰਜਾਬ ਸਰਕਾਰ ਕਿਊਂ ਨਹੀਂ : ਭਗਵੰਤ ਮਾਨ

HNI-logo

ਦਿੱਲੀ ਸਰਕਾਰ ਮੁਫ਼ਤ ਬਿਜਲੀ ਦੇ ਸਕਦੀ ਹੈ, ਪੰਜਾਬ ਸਰਕਾਰ ਕਿਊਂ ਨਹੀਂ : ਭਗਵੰਤ ਮਾਨ

7 ਅਪ੍ਰੈਲ ਤੋਂ ਆਪ ਕਰੇਗੀ ਬਿਜਲੀ ਜਨ ਅੰਦੋਲਨ ਦੀ ਸ਼ੁਰੂਆਤ

 

(HNI ਬਿਊਰੋ ): ਅੱਜ ਜਲੰਧਰ ਦੇ ਵਿਚ ਆਮ ਆਦਮੀ ਪਾਰਟੀ ਵਲੋਂ ਬਿਜਲੀ ਦੇ ਬਿੱਲਾ ਦੇ ਮੁੱਦੇ ਉੱਤੇ ਪ੍ਰੈਸ ਵਾਰਤਾ ਕੀਤੀ ਗਈ। ਜਿਸ ਵਿਚ ਪਾਰਟੀ ਪੰਜਾਬ ਦੇ ਪ੍ਰਭਾਰੀ ਜਰਨੈਲ਼ ਸਿੰਘ , ਸਹ ਪ੍ਰਭਾਰੀ ਰਾਗਵ ਚੱਢਾ , ਪੰਜਾਬ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਵਿਪਕਸ਼ ਹਰਪਾਲ ਚੀਮਾ ਅਤੇ ਹੋਰ ਹੋਰ mla ਹਾਜਿਰ ਰਹੇ , ਅਤੇ ਐਲਾਨ ਕੀਤਾ ਕਿ 7 ਅਪ੍ਰੈਲ ਤੋਂ ਬਿਜਲੀ ਦੇ ਬਿਲਾ ਨੂੰ ਲੈ ਜਨ ਅੰਦੋਲਨ ਦੀ ਸ਼ੁਰੂਆਤ ਕਰਨਗੇ।

ਇਸ ਮੌਕੇ ਤੇ ਭਗਵੰਤ ਮਾਨ , ਜਰਨੈਲ਼ ਸਿੰਘ ਤੇ ਰਾਗਵ ਚੱਢਾ ਅਤੇ ਹੋਰ ਨੇਤਾਵਾਂ ਨੇ ਪੰਜਾਬ ਸਰਕਾਰ ਨੂੰ ਇਹ ਸਵਾਲ ਕੀਤਾ ਕਿ ਅਗਰ ਦਿੱਲੀ ਸਰਕਾਰ ਦਿੱਲੀ ਵਿਚ ਮੁਫ਼ਤ ਬਿਜਲੀ ਦੇ ਸਕਦੀ ਹੈ ਤਾਂ ਪੰਜਾਬ ਵਿਚ ਕਿਊ ਨਹੀਂ ? ਉਂਥੇ ਪੰਜਾਬ ਸਰਕਾਰ ਨੂੰ ਇਸ ਮੁੱਦੇ ਤੇ ਦਿੱਲੀ ਸਰਕਾਰ ਦੇ ਮਾਡਲ ਨੂੰ ਇਨ ਬਿਨ ਲਾਗੂ ਕਰਨ ਦੀ ਸਲਾਹ ਦਿਤੀ।

ਉਂਥੇ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੀਆ ਚੌਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਚੁਣਾਵ ਲੜਨ ਦੇ ਲਈ ਕੋਰਟ ਜਾਣ ਦੇ ਮੁੱਦੇ ਤੇ ਕਿਹਾ ਕਿ ਇਹਨਾਂ ਚੁਣਾਵ ਵਿਚ ਸਿਰਫ ਧਾਰਮਿਕ ਪਾਰਟੀਆਂ ਹੀ ਚੁਣਾਵ ਲੜ ਸਕਦੀਆਂ ਹਨ , ਅਤੇ ਇਸ ਬਾਰੇ ਕੋਰਟ ਨੇ ਫੈਸਲਾ ਕਰਨਾ ਹੈ।

ਉੱਥੇ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਧਾਇਗੀ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਸ ਬਾਰੇ ਲੋਕਸਭਾ ਵਿਚ ਵੀ ਬੋਲ ਚੁਕੇ ਹਨ ਅਤੇ ਆੜਤੀਆ ਨਾਲ ਨੌਂ ਅਤੇ ਮਾਸ ਦਾ ਰਿਸ਼ਤਾ ਅਤੇ ਇਸ ਰਵਾਇਤ ਨੂੰ ਤੋੜਨਾ ਨਹੀਂ ਚਾਹੀਦਾ .

 

Post a Comment

Translate »