ਸੀ.ਸੀ.ਆਈ. ਕਿਸਾਨਾਂ ਤੋਂ 35000 ਕਰੋੜ ਰੁਪਏ ਦਾ ਨਰਮਾ ਸਿੱਧਾ ਐਮ.ਐਸ.ਪੀ. ‘ਤੇ ਖਰੀਦੇਗੀ

HNI-logo

ਸੀ.ਸੀ.ਆਈ. ਕਿਸਾਨਾਂ ਤੋਂ 35000 ਕਰੋੜ ਰੁਪਏ ਦਾ ਨਰਮਾ ਸਿੱਧਾ ਐਮ.ਐਸ.ਪੀ. ‘ਤੇ ਖਰੀਦੇਗੀ

(HNI ਬਿਊਰੋ) : ਦੇਸ਼ ਦੀਆਂ ਕਪਾਹ ਉਗਾਉਣ ਵਾਲੀਆਂ ਵੱਖ-ਵੱਖ ਰਾਜਾਂ ਦੀਆਂ ਮੰਡੀਆਂ ਵਿਚ ਨਵੇਂ ਕਪਾਹ ਦੀ ਆਮਦ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਅਨੁਸਾਰ ਦੇਸ਼ ‘ਚ ਹੁਣ ਤੱਕ ਲਗਭਗ 5 ਲੱਖ ਗੰਢਾਂ ਦੀ ਆਮਦ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਅੱਜ-ਕੱਲ੍ਹ ਮੰਡੀਆਂ ਵਿਚ 60000-62000 ਗੰਢਾਂ ਦੀ ਆਮਦ ਪਹੁੰਚ ਗ‌ਈ‌ਹ ਹੈ, ਜਿਸ ਵਿਚ ਉੱਤਰੀ ਖੇਤਰੀ ਰਾਜਾਂ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ 30000 -35000 ਗੰਢਾਂ ਸ਼ਾਮਲ ਹਨ। ਆਉਣ ਵਾਲੇ ਦਿਨਾਂ ਵਿਚ ਇਹ ਆਮਦ ਦੇਸ਼ ਵਿਚ ਹੋਰ ਵਧੇਗੀ ਕਿਉਂਕਿ ਕਪਾਹ ਮੰਤਰਾਲਾ ਦੇ ਅਦਾਰੇ ਸੀ.ਸੀ.ਆਈ. ਵੱਲੋਂ ਘੱਟੋ ਘੱਟ ਸਮਰਥਨ ਮੁੱਲ ‘ਤੇ ਹਰਿਆਣਾ, ਰਾਜਸਥਾਨ ਅਤੇ ਪੰਜਾਬ ਵਿਚ ਕਿਸਾਨਾਂ ਦੇ ਚਿੱਟੇ ਸੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਮੌਜੂਦਾ ਕਪਾਹ ਦੇ ਸੀਜ਼ਨ ਸਾਲ 2020-21 ਦੌਰਾਨ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਪਿਛਲੇ ਸਾਲ ਦੇ ਮੁਕਾਬਲੇ ਸਿੱਧੇ ਤੌਰ ‘ਤੇ 20 ਲੱਖ ਗੰਢਾਂ ਦਾ ਵਾਈਟ ਗੋਲਡ ਜ਼ਿਆਦਾ ਕਿਸਾਨਾਂ ਤੋਂ ਖਰੀਦਣ ਜਾ ਰਹੀ ਹੈ। ਇਸ ਸਾਲ ਨਿਗਮ ਦੇਸ਼ ਵਿਚ ਚਿੱਟੇ ਸੋਨੇ ਦੀਆਂ 1.25 ਕਰੋੜ ਗੱਠਾਂ ਦੀ ਖਰੀਦ ਕਰੇਗੀ, ਜਦਕਿ ਪਿਛਲੇ ਸਾਲ ਨਿਗਮ ਨੇ ਘੱਟੋ ਘੱਟ ਸਮਰਥਨ ਮੁੱਲ ‘ਤੇ 1 ਕਰੋੜ 5 ਲੱਖ 14000 ਗੱਠਾਂ ਚਿੱਟੇ ਸੋਨੇ ਦੀ ਖਰੀਦ ਕੀਤੀ ਗਈ ਸੀ। ਸੂਤਰਾਂ ਅਨੁਸਾਰ ਸੀ.ਬੀ.ਏ. ਦਾ ਅਨੁਮਾਨ ਹੈ ਕਿ ਦੇਸ਼ ਇਸ ਬਾਰ ਕਪਾਹ ਦੇ ਸੀਜ਼ਨ ਦੌਰਾਨ ਚਿੱਟੇ ਸੋਨੇ ਦੀਆਂ 3.60 ਕਰੋੜ ਗੱਠਾਂ ਦਾ ਉਤਪਾਦਨ ਹੋਵੇਗਾ, ਜਦੋਂਕਿ ਪਿਛਲੇ ਸਾਲ ਇਹ ਉਤਪਾਦਨ 3.57 ਕਰੋੜ ਗੱਠਾਂ ਦਾ ਰਿਹਾ ਸੀ। ਨਿੱਜੀ ਵਪਾਰੀਆਂ ਵੱਲੋਂ ਦੇਸ ‘ਚ ਇਸ ਵਾਰ 4 ਤੋਂ 4.25 ਕਰੋੜ ਗੰਢ ਉਤਪਾਦਨ ਦੇ ਕਿਆਸ ਲਾਏ ਜਾ ਰਹੇ ਹਨ ਪਰ ਇਹ ਅਨੁਮਾਨ ਰੂੰ ਤੇਜੜੀਆਂ ਦੇ ਗਲ਼ੇ ਹੇਠਾਂ ਕਦੇ ਵੀ ਨਹੀਂ ਉੱਤਰ ਰਿਹਾ ਹੈ। ਪਿਛਲੇ ਸਾਲ ਤੇਜੜੀਆਂ ਨੇ ਲੱਖਾਂ ਗੰਢਾਂ ਰੂੰ ਦਾ ਸਟਾਕ ਸਟੋਰ ਕਰ ਲਿਆ ਕਿਉਂਕਿ ਉਨ੍ਹਾਂ ਨੂੰ ਵੱਡੀ ਉਮੀਦ ਸੀ ਕਿ ਰੂੰ ‘ਚ ਮੋਟੀ ਤੇਜ਼ੀ ਹੱਥ ਲੱਗੇਗੀ ਪਰ ਹੋਇਆ ਇਸ ਦੇ ਉਲਟ ਜਿਸ ਦੇ ਨਾਲ ਸਟਾਕ ਰੱਖਣ ਨਾਲ ਵੱਡੀ ਆਰਥਿਕ ਸੱਟ ਪਹੁੰਚੀ ਹੈ। ਦੇਸ਼ ਵਿਚ ਕਪਾਹ ਦੀ ਆਮਦ ਵਿਚ ਹੋਏ ਵਾਧੇ ਦੇ ਬਾਵਜੂਦ ਭਾਰਤੀ ਰੂੰ ਬਾਜ਼ਾਰ ‘ਚ ਤੇਜ਼ੀ ਦਾ ਰੁਝੇਵਾਂ ਚੱਲ ਪਿਆ ਹੈ। ਰਿਹਾ ਹੈ। ਪਿਛਲੇ ਹਫਤੇ ਦੇ ਮੁਕਾਬਲੇ ਬਾਜ਼ਾਰ ਵਿਚ ਪ੍ਰਤੀ ਮਣ 90 – 100 ਰੁਪਏ ਦੀ ਤੇਜ਼ੀ ਆਈ। ਇਸ ਤੇਜ਼ੀ ਨੇ ਇੱਕ ਵਾਰ ਤਾਂ ਰੂੰ ਮਾਰਕੀਟ ਦੇ ਮੰਦੜੀਆਂ ਦੇ ਚਿਹਰੇ ‘ ਤੇ ਮੁਸਕਾਨ ਘੱਟ ਕਰ ਦਿੱਤੀ ਹੈ ਪਰ ਮੰਦੜੀਆਂ ਦਾ ਕਹਿਣਾ ਹੈ ਕਿ ਇਹ ਰੂੰ ਦੀ ਇੱਕ ਅਸਥਾਈ ਬਣੀ ਹੈ ਅਤੇ ਕੀਮਤਾਂ ਬਹੁਤ ਜਲਦੀ ਵਾਪਸ ਆ ਜਾਣਗੀਆਂ ਕਿਉਂਕਿ ਬਾਜ਼ਾਰ ਦੇ ਜ਼ਿਆਦਾਤਰ ਵੱਡੇ ਘਰਾਣਿਆਂ ਨੇ ਰੂੰ ਦੀ ਖਰੀਦਾਰੀ ਤੋਂ ਚੁੱਪੀ ਵੱਟੀ ਹੋਈ ਹੈ । ਕੁਝ ਇਕ ਸਪਿਨਿੰਗ ਮਿੱਲਰਾਂ ਦੀ ਖਰੀਦ ਜਾਰੀ ਹੈ।ਦੂਜੇ ਪਾਸੇ, ਰੂੰ ਤੇਜੜੀਆਂ ਦਾ ਮੰਨਣਾ ਹੈ ਕਿ ਜਦੋਂ ਮਾਰਕੀਟ ਵਿੱਚ ਕੁਝ ਇਕ ਸਪਿਨਿੰਗ ਮਿੱਲਾਂ ਦੀ ਮੰਗ ਨਾਲ਼ ਬਾਜ਼ਾਰ ਵਿੱਚ ਤੇਜ਼ੀ ਦੇ ਰੁਝੇਵਾਂ ਚੱਲ ਪਿਆ ਹੈ। ਜੇਕਰ ਬਾਜ਼ਾਰ ‘ਚ ਹੋਰ ਸਪਿਨਿੰਗ ਮਿੱਲਾਂ ਦੀ ਮੰਗ ਆ ਗ‌ਈ ਤਾਂ ਰੂੰ ‘ਚ ਚੰਗੀ ਤੇਜ਼ੀ ਬਣਨਗੀਆਂ । ਜ਼ਿਆਦਾਤਰ ਰੂੰ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਰੂੰ ਬਾਜ਼ਾਰ’ਚ ਤੇਜ਼ੀ-ਮੰਦੀ ਦਾ ਰੁਖ਼ ਗ੍ਰਹਿ ਚਾਲ ਨਾਲ ਬਣਦਾ ਹੈ। ਤੇਜ਼ੀ ਦਾ ਰੁਖ਼ ਚੱਲਣ ਨਾਲ ਰੂੰ ਬਿਕਵਾਲ ਘੱਟ ਨਜ਼ਰ ਆ ਰਿਹਾ ਹੈ।

3 Comments

 • zortilonrel
  October 13, 2020

  Hmm is anyone else encountering problems with the pictures on this blog loading? I’m trying to find out if its a problem on my end or if it’s the blog. Any responses would be greatly appreciated.

 • I like this internet site because so much utile material on here : D.

 • froleprotrem
  October 27, 2020

  I gotta favorite this web site it seems handy invaluable

Post a Comment

Translate »
error: Content is protected !!