“ਅੰਮ੍ਰਿਤਸਰ ਦੇ ਗੁਰੂ ਨਾਨਕ ਐਵਨਿਉ ਵਿਖੇ 50 ਸਾਲਾਂ ਔਰਤ ਦੀ ਕਰੰਟ ਲੱਗਣ ਨਾਲ ਮੌਤ”

HNI-logo

“ਅੰਮ੍ਰਿਤਸਰ ਦੇ ਗੁਰੂ ਨਾਨਕ ਐਵਨਿਉ ਵਿਖੇ 50 ਸਾਲਾਂ ਔਰਤ ਦੀ ਕਰੰਟ ਲੱਗਣ ਨਾਲ ਮੌਤ”

ਕਪੜੇ ਸੁਖਾਉਦੇ ਸਮੇ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਨਾਲ ਹੋਈ ਮੌਤ
ਪੁਲਿਸ ਵਲੌ ਮੌਕੇ ਤੇ ਪਹੁੰਚ ਕੀਤੀ ਜਾਂਚ
(ਸੰਨੀ ਅਟਵਾਲ ): ਬੀਤੇ ਦਿਨ ਅੰਮ੍ਰਿਤਸਰ ਦੇ ਇਲਾਕਾ ਗੁਰੂ ਨਾਨਕ ਐਵਨਿਉ ਦੇ ਇਕ ਘਰ ਵਿੱਚ ਉਸ ਵੇਲੇ ਮਾਤਮ ਛਾਂ ਗਿਆ। ਜਦੌ ਉਹਨਾਂ ਦੀ ਪਰਿਵਾਰਕ ਮੈਂਬਰ ਨਮਰਤਾ ਉਮਰ 50 ਸਾਲ ਕਪੜੇ ਧੋਣ ਤੋ ਬਾਅਦ ਸੁਕਾਉਣ ਲਈ ਛੱਤ ਤੇ ਗਈ ਅਤੇ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮ੍ਰਿਤਕ ਦੀ ਬੇਟੀ ਅਤੇ ਪਤੀ ਨੇ ਦੱਸਿਆ ਕਿ ਉਹਨਾ ਦੀ ਪਤਨੀ ਨਮਰਤਾ ਘਰ ਕਪੜੇ ਧੋਣ ਤੌ ਬਾਅਦ ਜਦੌ ਸੁਕਾਉਣ ਲਈ ਛੱਤ ਤੇ ਗਈ ਕਪੜੇ ਸੁਕਣੇ ਪਾਉਣ ਵਾਲੀ ਲੌਹੇ ਦੀ ਤਾਰ ਦੇ ਟੁਟਣ ਤੇ ਤਾਰ ਉਥੋਂ ਲੰਘ ਰਹੀ ਹਾਈ ਵੋਲਟੇਜ ਤਾਰ ਦੇ ਨਾਲ ਲਗਣ ਨਾਲ ਉਹਨਾ ਨੂੰ ਕਰੰਟ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ।
ਜਿਸ ਸੰਬਧੀ ਅਸੀ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਦਰਖਾਸਤ ਦਿਤੀ ਹੈ। ਪਰਿਵਾਰਕ ਮੈਂਬਰਾਂ ਵਲੋ ਮੰਗ ਕੀਤੀ ਗਈ ਹੈ ਇਸ ਮਾਮਲੇ ਵਿਚ ਉਹਨਾ ਨੂੰ ਇਨਸਾਫ ਮਿਲੇ ਅਤੇ ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਥੋਂ ਲੰਘ ਰਹੀਆ ਤਾਰਾ ਨੂੰ ਹਟਾਉਣ ਤਾ ਜੌ ਦੁਬਾਰਾ ਅਜਿਹਾ ਹਾਦਸਾ ਨਾ ਵਾਪਰੇ ।
ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਸੁਚਨਾ ਮਿਲੀ ਸੀ ਕਿ ਇਕ 50 ਸਾਲਾ ਔਰਤ ਜਿਸਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ ਅਤੇ ਮੌਕੇ ਤੇ ਪਹੁੰਚਣ ਤੇ ਪਤਾ ਚਲਿਆ ਹੈ ਕਿ ਜਿਸ ਲੋਹੇ ਦੀ ਤਾਰ ਤੇ ਉਹ ਕਪੜੇ ਸੁੱਕਣੇ ਪਾ ਰਹੀ ਸੀ ਉਹ ਟੁਟ ਕੇ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਦੇ ਨਾਲ ਉਸ ਨੂੰ ਕਰੰਟ ਲਗਾ ਹੈ ਅਤੇ ਪਰਿਵਾਰਕ ਮੈਂਬਰਾਂ ਵਲੋ ਉਸਨੂੰ ਲਾਗੇ ਦੇ ਹਸਪਤਾਲ ਵਿਚ ਲੈ ਕੇ ਜਾਇਆ ਗਿਆ ਸੀ ਜਿਥੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਹੈ ਅਸੀ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਰਹੇ ਹਾ।

 

Post a Comment

Translate »