” ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਪੁਹੰਚੇ ਅੰਮ੍ਰਿਤਸਰ “

HNI-logo

” ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਪੁਹੰਚੇ ਅੰਮ੍ਰਿਤਸਰ “

“ਆਪ” ਮੈਂਬਰਾਂ ਨਾਲ ਕੀਤੀ ਮੀਟਿੰਗ

 

(ਸੰਨੀ ਅਟਵਾਲ): ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਪੁਹੰਚੇ ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਨਾਲ ਹੀ ਮੀਡੀਆ ਨਾਲ ਗੱਲ ਕਰਦੇ ਦਸਿਆ ਕਿ ਅੱਜ ਮੈ ਇਥੇ ਆਪਣੇ ਅਹੁਦਿਆਂਦਾਰਾ ਨੂੰ ਮਿਲਣ ਆਇਆ ਹੈ ਜਿੰਨਾ ਨੇ ਇਥੇ ਬਹੁਤ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ, ਅਤੇ ਨਗਰ ਕੌਂਸਲ ਦੇ ਪਹਿਲੀ ਵਾਰ ਆਪ ਪਾਰਟੀ ਨੇ ਚੋਣ ਲੜੀ ਤੇ ਆਉਣ ਵਾਲੇ 2022 ਦੇ ਚੋਣਾਂ ਵਿੱਚ ਆਪ ਪਾਰਟੀ ਦੀ ਜਿੱਤ ਹੋਵੇਗੀ ।
ਕਾਂਗਰਸ ਅਤੇ ਅਕਾਲੀਆਂ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦੋਨੋ ਲੋਟੂ ਨੇ ਅਤੇ ਦੋਨੋ ਝੁਠੇ ਵਾਦੇ ਕਰਨ ਵਾਲੀ ਸਰਕਾਰ ਹੈ । ਕਾਂਗਰਸ ਪਾਰਟੀ ਦਿੱਲੀ ਦੀ ਬੋਲੀ ਬੋਲਣ ਵਾਲੀ ਸਰਕਾਰ ਹੈ। ਜਿਦਾ ਦਿੱਲੀ ਕੇਹਂਦੀ ਹੈ ਉਦਾ ਕੈਪਟਨ ਸਰਕਾਰ ਕਰਦੀ ਹੈ।
ਭਗਵੰਤਮਾਨ ਦਾ ਇਹ ਵੀ ਕਹਿਣਾ ਹੈ ਕਿ ਹਾਰ ਜਿੱਤ ਤਾਂ ਚਲਦੀ ਰਹਿੰਦੀ ਹੈ । ਪਰ ਮਾਇਨੇ ਰੱਖਦਾ ਹੈ ਹੌਸਲਾ ਕਿੰਨਾ ਹੈ।

Post a Comment

Translate »